Header Ads

ਸੁਵਿਧਾ ਕਾਮਿਆਂ ਦੀ ਹੜਤਾਲ ਕਾਰਨ ਹਜ਼ਾਰਾਂ ਨੌਜਵਾਨ ਅਸਾਮੀਆਂ ਭਰਨੋਂ ਵਾਂਝੇ

ਫ਼ਰੀਦਕੋਟ (ਹਾਲੀ)  - ਆਪਣੀਆਂ ਹੱਕਾਂ ਮੰਗਾਂ ਮਨਾਉਣ ਲਈ ਵਿੱਢੇ ਗਏ ਸੰਘਰਸ਼ ਤਹਿਤ ਸੁਵਿਧਾ ਕਾਮਿਆਂ ਦੀ ਹੜਤਾਲ ਕਾਰਨ ਪੰਜਾਬ ਭਰ ਦੇ ਹਜ਼ਾਰਾਂ ਯੁਵਕ ਅਸਾਮੀਆਂ ਭਰਨੋਂ ਵਾਂਝੇ ਰਹਿ ਗਏ ਹਨ। ਇਨ੍ਹਾਂ ਅਸਾਮੀਆਂ 'ਤੇ ਰਾਖਵੇਂ ਕੋਟੇ ਅਧੀਨ ਅਰਜ਼ੀਆਂ ਭਰਨ ਵਾਲੇ ਸਾਰੇ ਉਮੀਦਵਾਰਾਂ ਤੋਂ ਪੰਜਾਬ ਵਸਨੀਕ, ਜਾਤੀ ਸਰਟੀਫ਼ਿਕੇਟ, ਸਰੀਰਕ ਅਪੰਗਤਾ ਸਬੰਧੀ ਸਰਟੀਫ਼ਿਕੇਟ ਮੰਗੇ ਹਨ, ਪਰ ਪਿਛਲੀ 7 ਸਤੰਬਰ 2016 ਤੋਂ ਸੁਵਿਧਾ ਕਾਮਿਆਂ ਦੀ ਲਗਾਤਾਰ ਚੱਲ ਰਹੀ ਹੜਤਾਲ ਕਾਰਨ ਖਾਸ ਕਰਕੇ ਰਾਖਵੇਂ ਕੋਟੇ ਦੇ ਸੂਬੇ ਦੇ ਹਜ਼ਾਰਾਂ ਉਮੀਦਵਾਰ ਆਪਣੇ ਕੋਲ ਲੋੜੀਂਦੇ ਸਰਟੀਫ਼ਿਕੇਟ ਨਾ ਹੋਣ ਕਾਰਨ ਇਨ੍ਹਾਂ ਅਸਾਮੀਆਂ 'ਤੇ ਅਰਜ਼ੀਆਂ ਦੇਣ ਤੋਂ ਵਾਂਝੇ ਰਹਿ ਗਏ ਹਨ। ਇਨ੍ਹਾਂ ਬਿਨੈਕਾਰਾਂ ਦੀ ਇਹ ਮੰਗ ਹੈ ਕਿ ਅਸਾਮੀਆਂ 'ਤੇ ਅਪਲਾਈ ਕਰਨ ਦੀ ਮਿਤੀ ਵਿਚ ਵਾਧਾ ਕੀਤਾ ਜਾਵੇ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ 1759 ਕਲਰਕਾਂ, ਕਲਰਕ-ਕਮ-ਡਾਟਾ ਐਂਟਰੀ ਆਪ੍ਰੇਟਰ 6, ਸਟੈਨੋ ਟਾਈਪਿਸਟ 421, ਜੂਨੀਅਰ ਸਕੇਲ ਸਟੈਨੋਗ੍ਰਾਫਰ 14 ਅਸਾਮੀਆਂ ਨੂੰ ਪੁਰ ਕਰਨ ਲਈ ਅੰਤਿਮ ਮਿਤੀ 27 ਸਤੰਬਰ 2016 ਸੀ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਸੁਵਿਧਾ ਕਾਮਿਆਂ ਵੱਲੋਂ ਕੰਮ ਬੰਦ ਕਰਕੇ ਕੀਤੀ ਜਾ ਰਹੀ ਮੁਕੰਮਲ ਹੜਤਾਲ 23ਵੇਂ ਦਿਨ 'ਚ ਦਾਖਲ ਹੋ ਗਈ ਹੈ। ਸੰਪਰਕ ਕਰਨ 'ਤੇ ਸੁਵਿਧਾ ਕਰਮਚਾਰੀ ਯੂਨੀਅਨ ਜ਼ਿਲਾ ਇਕਾਈ ਫਰੀਦਕੋਟ ਦੇ ਪ੍ਰੈੱਸ ਸਕੱਤਰ ਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਕਾਮਿਆਂ ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੁੱਖ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਗਈ ਹੜਤਾਲ, ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗੀ।
Powered by Blogger.