Header Ads

【ਫੜਲੋ ਸਲੇਡੇ ਦੀ ਪੂਛ】

【ਫੜਲੋ ਸਲੇਡੇ ਦੀ ਪੂਛ】               ਗਿਦੜਬਾਹ ਇਲਾਕੇ ਵਿੱਚ ਛਲੇਡਾ ਦੀ ਅਫਵਾਹ ਨਿਕਲੀ ਕੋਰਾ ਝੂਠ ਦਿੜਬਾ () ਦਿੜਬਾ ਇਲਾਕੇ ਵਿੱਚ ਪਿਛਲੇ ਦੋ ਦਿਨਾਂ ਤੋਂ ਗੁਰੂਦੁਆਰਾ ਬਾਬਾ ਬੈਰਸੀਆਣਾ ਸਾਹਿਬ ਵਿਖੇ ਹਰ ਤਰਾਂ ਦਾ ਰੂਪ ਧਾਰਨ ਵਾਲੇ ਛਲੇਡਾ ਦੇ ਫੜੇ ਜਾਣ ਦੀ ਅਫਵਾਹ ਕਾਰਨ ਇਲਾਕੇ ਦੇ ਲੋਕ ਬੂਰੀ ਤਰਾਂ ਪ੍ਰਵਾਭਿਤ ਹੋ ਰਹੇ ਹਨ। ਦਿੜਬਾ ਦੇ ਇੱਕ ਵਿਅਕਤੀ ਨੇ ਵਟਸਐਪ ਉਤੇ ਆਡਿਓ ਰਿਕਾਰਡ ਕਰਕੇ ਅਤੇ ਕਿਸੇ ਬੇਢੰਗੇ ਪਸ਼ੂ ਦੇ ਬੱਚੇ ਦੀ ਫੋਟੋ ਲਾ ਕੇ ਲੋਕਾਂ ਦਹਿਸ਼ਤ ਫੈਲਾਈ। ਇਹ ਅਫਵਾਹ ਪਿਛਲੇ ਦੋ ਦਿਨਾਂ ਤੋਂ ਸਾਰੇ ਪੰਜਾਬ ਅੰਦਰ ਫੈਲ ਗਈ। ਦਿੜਬਾ ਵਾਸੀਆਂ ਦੇ ਦੂਰ ਦੁਰਾਡੇ ਦੇ ਰਿਸ਼ਤੇਦਾਰ ਅਤੇ ਮਿੱਤਰ ਦੋਸਤ ਇਸ ਅਫਵਾਹ ਬਾਰੇ ਜਾਣਕਾਰੀ ਲੈਣ ਲਈ ਫੋਨ-ਦਰ-ਫੋਨ ਆ ਰਹੇ ਹਨ। ਇਸ ਮਸਲੇ ਨੂੰ  ਲੈ ਕੇ ਪੁਲਿਸ ਪ੍ਰਸ਼ਾਸ਼ਨ ਵੀ ਸਤਰਕ ਹੋ ਗਿਆ। ਉਸ ਨੇ ਡੂੰਘੀ ਜਾਂਚ ਕਰਕੇ ਇਸ ਅਫਵਾਹ ਫੈਲਾਉਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰ ਲਿਆ। ਗੁਰੂਦੁਆਰਾ ਬਾਬਾ ਬੈਰਸੀਆਣਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਵੀ ਗੁਰੂਦੁਆਰਾ ਸਾਹਿਬ  ਨੂੰ ਝੂਠੀ ਅਫਵਾਹ ਫੈਲਾ ਕੇ ਬਦਨਾਮ ਕਰਨ ਲਈ ਸਖਤ ਰੁੱਖ ਅਪਨਾ ਲਿਆ ਹੈ। ਦਿੜਬਾ ਦੇ ਲੋਕਾਂ ਦੀ ਦੋ ਵਾਰ ਇਸਮਸਲੇ ਨੂੰ ਲੈ ਕੇ ਮੀਟਿੰਗ ਹੋ ਚੁੱਕੀ ਹੈ। ਪਰ ਅਜੇ ਤੱਕ ਗੱਲ ਕਿਸੇ ਨਤੀਜੇ ਉਤੇ ਨਹੀਂ ਆਈ। ਇਸ ਗੈਰ ਵਿਗਿਆਨਕ ਅਤੇ ਝੂਟੀ ਅਫਵਾਹ ਫੈਲਾਉਣ ਉਤੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਦਿੜਬਾ ਨੇ ਮਨਪ੍ਰੀਤ ਰਾਣਾ, ਹਰਮੇਸ਼ ਮੇਸ਼ੀ, ਹਰਬੰਸ ਛਾਜਲੀ, ਨਾਇਬ ਸਿੰਘ ਅਤੇ ਤਰਸੇਮ ਸਿੰਘ ਅਧਾਰਿਤ ਇੱਕ ਟੀਮ ਬਣਾ ਕੇ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ। ਇਸ ਅਫਵਾਹ ਬਾਰੇ ਲੋਕਾਂ ਦੇ ਮਨਾਂ ਵਿੱਚੋਂ ਭਰਮ ਭਲੇਕੇ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਇਕਾਈ ਮੁੱਖੀ ਮਨਪ੍ਰੀਤ ਰਾਣਾ ਨੇ ਕਿਹਾ ਕਿ ਛਲੇਡੇ ਬਾਰੇ ਫੈਲਾਈ ਗਈ ਗਲ ਕੋਰਾ ਝੂਠ ਹੈ ਅਤੇ ਗੈਰ ਵਿਗਿਆਨਕ ਅਫਵਾਹਾਂ ਫੈਲਾ ਕੇ ਕੁੱਝ ਗੈਰ ਸਮਾਜਿਕ ਲੋਕ ਲੋਕਾਂ ਨੂੰ ਨਮੋਵਿਗਆਨਕ ਤੌਰ ਉਤੇ ਤੋੜਨਾ ਚਾਹੁੰਦੇ ਹਨ। ਇਸ ਗੈਰ ਵਿਗਿਆਨਕ ਅਫਵਾਹ ਫੈਲਾਉਣ ਨਾਲ ਦਿੜਬਾ ਇਲਾਕੇ ਹੀ ਨਹੀਂ ਦੂਰਾ ਪੰਜਾਬ ਪ੍ਰਵਾਭਿਤ ਹੋਇਆ ਹੈ। ਇਸ ਲਈ ਜਿਮੇਵਾਰ ਵਿਅਕਤੀ ਦੇ ਖਿਲਾਫ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਤਰਕਸ਼ੀਲ ਇਕਾਈ ਛਲੇਡੇ ਦੀ ਕਿਸੇ ਵੀ ਤਰਾਂ ਦੀ ਹੋਂਦ ਹੋਣ ਨੂੰ ਨਹੀਂ ਮੰਨਦੀ ਕਿਉਂਕਿ ਕਿ ਇਸ ਤਰਾਂ ਕਦੇ ਵੀ ਹੋ ਨਹੀਂ ਸਕਦਾ। ਲੋਕਾਂ ਨੂੰ ਵੀ ਅਜਿਹੀਆਂ ਝੂਠੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।
Powered by Blogger.