Header Ads

ਹੁਣ 'ਕਾਂਗਰਸ ਐਕਸਪ੍ਰੈਸ' ਤੁਹਾਡੇ ਬੂਹੇ ਦੇਵੇਗੀ ਦਸਤਕ

ਚੰਡੀਗੜ੍ਹ : ਪਹਿਲਾਂ ਅਕਾਲੀ ਦਲ, ਫਿਰ ਆਮ ਆਦਮੀ ਪਾਰਟੀ ਤੇ ਹੁਣ ਪੰਜਾਬ ਕਾਂਗਰਸ ਨੇ ਆਪਣੀਆਂ ਪ੍ਰਚਾਰ ਵੈਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਨ੍ਹਾਂ ਬੱਸਾਂ ਨੂੰ ਪੰਜਾਬ ਕਾਂਗਰਸ ਐਕਸਪ੍ਰੈਸ ਦਾ ਨਾਮ ਦਿੱਤਾ ਗਿਆ ਹੈ।
ਅੱਜ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਦੇ ਮੁੱਖ ਦਫਤਰ ਤੋਂ ਇਨ੍ਹਾਂ ਪ੍ਰਚਾਰ ਬੱਸਾਂ ਨੂੰ ਪ੍ਰਦੇਸ਼ ਪਾਰਟੀ ਪ੍ਰਧਾਨ ਕੈਪਟਮ ਅਮਰਿੰਦਰ ਸਿੰਘ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਚੰਡੀਗੜ੍ਹ ਤੋਂ 13 ਲੋਕ ਸਭਾ ਹਲਕਿਆਂ ਲਈ 13 ਮਿਨੀ ਬੱਸਾਂ ਨੂੰ ਰਵਾਨਾ ਕੀਤਾ ਗਿਆ ਹੈ। ਇਹਨਾਂ ਬੱਸਾਂ ਨਾਲ ਕਾਂਗਰਸ ਦੀ ਲੀਡਰਸ਼ਿੱਪ ਵੀ ਭੇਜੀ ਗਈ ਹੈ, ਜੋ ਲੋਕਾਂ ਤੱਕ ਪਾਰਟੀ ਦੀਆਂ ਨੀਤੀਆਂ ਲੈ ਕੇ ਜਾਵੇਗੀ। ਮੁਹਿੰਮ ਦਾ ਮੁੱਖ ਨਿਸ਼ਾਨਾ ਅਕਾਲੀ-ਭਾਜਪਾ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੋਕਾਂ ਸਾਹਮਣੇ ਰੱਖਣਾ ਹੈ। ਇਸ 37 ਦਿਨਾਂ ਮੁਹਿੰਮ ਵਿੱਚ ਕੁੱਲ 1404 ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਮੁਹਿੰਮ ਲਈ 13 ਮਿਨੀ ਬੱਸਾਂ ਨੂੰ ਸਜਾਇਆ ਗਿਆ ਹੈ।ਇਸ 37 ਰੋਜ਼ਾ ਮੁਹਿੰਮ ਰਾਹੀ ਸੂਬੇ ਦੇ ਡੇਢ ਕਰੋੜ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ। ਮਿੰਨੀ ਬੱਸਾਂ ਨੂੰ ‘ਪੰਜਾਬ ਕਾਂਗਰਸ ਐਕਸਪ੍ਰੈੱਸ’ ਦਾ ਨਾਂ ਦਿਤਾ ਗਿਆ ਹੈ। ਇਨ੍ਹਾਂ ਬੱਸਾਂ ਵਿੱਚ ਜੀਪੀਐਸ ਸਿਸਟਮ ਵੀ ਲਾਇਆ ਗਿਆ ਹੈ, ਜਿਸ ਰਾਹੀ ਮਿਨੀ ਬੱਸਾਂ ਦਾ ਪਤਾ ਲੱਗਦਾ ਰਹੇਗਾ ਕਿ ਬੱਸਾਂ ਕਿਹੜੇ-ਕਿਹੜੇ ਇਲਾਕਿਆਂ ਵਿੱਚ ਘੁੰਮ ਰਹੀਆਂ ਹਨ। ਇਹ ਮੁਹਿੰਮ ਲਗਪਗ 15 ਨਵੰਬਰ ਦੇ ਨੇੜੇ ਖਤਮ ਹੋਵੇਗੀ। ਇਸ ਦੇ ਖਤਮ ਹੁੰਦਿਆਂ ਹੀ ਇੱਕ ਹੋਰ ਮੁਹਿੰਮ ਵਿੱਢੀ ਜਾਵੇਗੀ। ਇਸ ਮੁਹਿੰਮ ਦੇ ਨਾਲ ‘ਹਲਕੇ ਵਿੱਚ ਕੈਪਟਨ’ ਪ੍ਰੋਗਰਾਮ ਵੀ ਜਾਰੀ ਰਹੇਗਾ।
Powered by Blogger.